ਗੁਰਮਤਿ ਪੰਜਾਬੀ ਸਕੂਲ

ਗੁਰਮਤਿ ਪੰਜਾਬੀ ਸਕੂਲ

ਗੁਰਮਤਿ ਤੋਂ ਜਾਣੂ ਹੇਣ ਲਈ, ਗੁਰਮਤਿ ਲਿੱਪੀ ਦਾ ਗਿਆਨ ਹੋਣਾਂ ਬਹੁਤ ਜਰੂਰੀ ਹੈ। ਇਸ ਲੋੜ ਨੂੰ ਮਹਿਸੂਸ ਕਰਦੇ ਗੋਏ ਸਿੱਖ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਨ ਮਈ 14 ਜੂਨ 2004 ਨੂੰ ਇੱਕ ਗੁਰਮਤਿ ਕੈਂਪ ਦਾ ਅਯੋਜਨ ਕਰਕੇ ਸਕੂਲ ਦੀ ਅਰੰਭਤਾ ਕੀਤੀ ਗਈ ਸੀ।

ਇਸ ਸਕੂਲ ਵਿੰਚ 80 ਦੇ ਕਰੀਬ ਬੰਚੇ ਗੁਰਮਿਤ ਦੀ ਸਿੱਖਿਆ ਪ੍ਰਾਪਤ ਕਰਦੇ ਹਨ। ਸਕੂਲ ਦੀ ਆਪਣੀ ਬੈਂਡ ਦੀ ਟੀਮ ਹੈ ਜੋ ਹਰ ਧਾਰਮਿਕ ਸਮਾਗਮ ਵਿੱਚ ਹਾਜਰ ਹੁੰਦੀ ਹੈ।

ਸਕੂਲ ਦੀਆਂ ਗਤੀਵਿਧੀਆਂ;

੧ – ਹਰ ਸਾਲ ਬੜੂ ਸਾਹਿਬ ਅਕਾਲ ਅਕੈਡਮੀ ਦੀ ਸਰਪ੍ਰਸਤੀ ਹੇਠ ਸਿੱਖਿਅਤ ਟੀਚਰ ਦੂਆਰਾ 1 ਮਹੀਨੇ ਦਾ ਗੁਰਮਤਿ ਕੈਂਪ ਲਾਇਆ ਜਾਂਦਾ ਹੈ।

੨ – ਸਿੱਖ ਮਾਰਸ਼ਲ ਆਰਟ (ਗੱਤਕਾ) ਦੀ ਸਿਖਲਾਈ ਦੇਣ ਵਾਸਤੇ ਹਰ ਸਾਲ ਜੂਨ ਵਿੱਚ ਇੱਕ ਹਫਤੇ ਦਾ ਕੈਂਪ ਲਾਇਆ ਜਾਂਦਾ ਹੈ।

੩ – ਦੂਸਰੇ ਗੁਰੂਅਰਾਂ ਵਿੱਚ ਚੱਲਦੇ ਸਕੂਲਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਵਿਸ਼ੇਸ਼ ਕੀਰਤਨ ਦਰਬਾਰ ਕੀਤੇ ਜਾਂਦੇ ਹਨ।

੪ – ਬੱਚਿਆਂ ਨੂੰ ਕੀਰਤਨ ਅਤੇ ਸਪੀਚ ਦੀ ਸਿਖਲਾਈ ਦਿੱਤੀ ਜਾਂਦੀ ਹੈ।

੫ – ਸਕੂਲ ਦੀ ਬੈਂਡ ਦੀ ਟੀਮ ਮਿਸ਼ੀਗਨ ਵਿੱਚ ਹੋਣ ਵਾਲ ਹਰ ਨਗਰ ਕੀਰਤਨ ਵਿੱਚ ਭੇਜੀ ਜਾਂਦੀ ਹੈ।

ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖੀ ਦੀ ਪੁਰਾਤਨ ਮਰਯਾਦਾ ਤੋਂ ਜਾਣੂ ਕਰਾਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾਂ, ਕਰਮ-ਕਾਂਡਾਂ ਦੁਆਰਾ ਸਿੱਖੀ ਨੂੰ ਲੱਗਦੀ ਢਾਹ ਤੋਂ ਜਾਣੂ ਕਰਾਉਣਾਂ, ਨਸ਼ਿਆਂ ਦੇ ਕੋਹੜ ਤੋਂ ਬਚਾ ਦੇ ਨਰੋਆ ਸਮਾਜ ਸਿਰਜਣਾਂ ਹੈ।

 


Translate »